SBS Punjabi - ਐਸ ਬੀ ਐਸ ਪੰਜਾਬੀ

SBS

Details

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Recent Episodes

NOV 13, 2026
ਖ਼ਬਰਾਂ ਫਟਾਫੱਟ : COP31 ਵਿੱਚ ਆਸਟ੍ਰੇਲੀਆ, ਮਾਈਕ੍ਰੋਸਾਫਟ ਦੀ ਠੱਪ ਸੇਵਾ ਅਤੇ ਪੰਜਾਬ ਦੀ ਸਿਆਸੀ ਹਲਚਲ ਸਮੇਤ ਹੋਰ ਅਹਿਮ ਖ਼ਬਰਾਂ
ਤੁਰਕੀ ਵਿੱਚ ਚੱਲ ਰਹੇ ਸੰਯੁਕਤ ਰਾਸ਼ਟਰ ਦੇ ਜਲਵਾਯੂ ਸੰਮੇਲਨ COP31 ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵਿਸ਼ਵ ਆਗੂਆਂ ਨੂੰ ਸਵੱਛ ਊਰਜਾ ਵੱਲ ਤਬਦੀਲੀ ਦੀ ਰਫ਼ਤਾਰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਉੱਧਰ, ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਆਈ ਵਿਸ਼ਵ ਪੱਧਰੀ ਤਕਨੀਕੀ ਖਰਾਬੀ ਨੇ ਆਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕੀਤਾ ਹੈ। ਅੰਤਰਰਾਸ਼ਟਰੀ ਮੋਰਚੇ ’ਤੇ ਦੱਖਣੀ ਗਾਜ਼ਾ ਦੇ ਇੱਕ ਹਸਪਤਾਲ ’ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਛੇ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਵੀ ਗਰਮਾਉਣ ਲੱਗਾ ਹੈ। ਇਨ੍ਹਾਂ ਸਮੇਤ ਹਫ਼ਤੇ ਦੀਆਂ ਹੋਰ ਪ੍ਰਮੁੱਖ ਖ਼ਬਰਾਂ, ਅਹਿਮ ਘਟਨਾਵਾਂ ਅਤੇ ਵੱਡੇ ਮੁੱਦਿਆਂ ਦੀ ਪੂਰੀ ਜਾਣਕਾਰੀ ਲਈ ਸੁਣੋ ਹਫ਼ਤਾਵਾਰੀ ਨਿਊਜ਼ ਪੌਡਕਾਸਟ। #sbsaudiopodcast
7 MIN
NOV 13, 2026
OCI ਕਾਰਡ ਧਾਰਕਾਂ ਲਈ ਅਹਿਮ ਜਾਣਕਾਰੀ, ਪਾਸਪੋਰਟ ਨਵਿਆਉਣ (renewal) ਮਗਰੋਂ ਵੇਰਵੇ ਅੱਪਡੇਟ ਕਰਨਾ ਕਿਉਂ ਜ਼ਰੂਰੀ?
ਆਸਟ੍ਰੇਲੀਆ ਵਿੱਚ ਰਹਿੰਦੇ OCI ਕਾਰਡਧਾਰਕਾਂ ਲਈ ਇੱਕ ਅਹਿਮ ਅੱਪਡੇਟ ਸਾਹਮਣੇ ਆਈ ਹੈ। ਪਾਸਪੋਰਟ ਨਵਿਆਉਣ ਤੋਂ ਬਾਅਦ ਨਵੇਂ ਪਾਸਪੋਰਟ ਦੇ ਵੇਰਵੇ ਈ-OCI ਪੋਰਟਲ 'ਤੇ ਦਰਜ ਕਰਨਾ ਲਾਜ਼ਮੀ ਹੈ, ਨਹੀਂ ਤਾਂ ਯਾਤਰਾ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਦੌਰਾਨ, ਭਾਰਤ ਦੇ ਸਿਡਨੀ ਸਥਿਤ ਕੌਂਸਲੇਟ ਜਨਰਲ ਨੇ ਪਾਸਪੋਰਟ ਵੇਰਵਿਆਂ ਨੂੰ ਅਪਡੇਟ ਕਰਨ ਵਿੱਚ ਹੋਈ ਦੇਰੀ ਲਈ ਲੱਗਣ ਵਾਲੀ 43 ਡਾਲਰ ਜੁਰਮਾਨਾ ਫੀਸ 'ਤੇ ਇਕ ਵਾਰ ਦੀ ਛੋਟ ਦਾ ਐਲਾਨ ਕੀਤਾ ਹੈ। ਇਹ ਛੋਟ 31 ਦਸੰਬਰ 2026 ਤੱਕ ਕੁਝ ਯੋਗ ਅਰਜ਼ੀਆਂ ਲਈ ਲਾਗੂ ਹੋਵੇਗੀ। ਇਸ ਮਾਮਲੇ ਦੀਆਂ ਬਾਰੀਕੀਆਂ ਅਤੇ OCI ਨਿਯਮਾਂ ਬਾਰੇ ਜਾਣਕਾਰੀ ਲਈ SBS ਪੰਜਾਬੀ ਨੇ ਸਿਡਨੀ ਦੇ ਰਜਿਸਟਰਡ ਮਾਈਗ੍ਰੇਸ਼ਨ ਮਾਹਰ ਪ੍ਰਭਜੋਤ ਸਿੰਘ ਸੰਧੂ ਨਾਲ ਗੱਲਬਾਤ ਕੀਤੀ। #sbsaudiopodcast
15 MIN