Description
ਮਿਡਲ ਈਸਟ ਵਿੱਚ ਬਣੇ ਤਣਾਅ ਭਰੇ ਹਾਲਾਤਾਂ ਦਾ ਪ੍ਰਭਾਵ ਹੁਣ ਆਸਟ੍ਰੇਲੀਆ ਦੇ ਖੇਤੀਬਾੜੀ ਖੇਤਰ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਵਿਕਟੋਰੀਆ ਦੇ ਸ਼ੈਪਰਟਨ ਖੇਤਰ ਦੇ ਪੰਜਾਬੀ ਕਿਸਾਨਾਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਈਰਾਨ-ਅਮਰੀਕਾ ਟਕਰਾਅ ਕਾਰਨ ਪੈਟਰੋਲ-ਡੀਜ਼ਲ, ਢੋਆ-ਢੁਆਈ ਅਤੇ ਖਾਦਾਂ ਦੇ ਖਰਚਿਆਂ ਵਿੱਚ ਵੱਡਾ ਵਾਧਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਹ ਸਥਿਤੀ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਮਹਿੰਗਾਈ ਹੋਰ ਵੱਧ ਸਕਦੀ ਹੈ।