ਖਬਰਨਾਮਾ: ਅਮਰੀਕਾ, ਚੀਨ ਤੇ ਰੂਸ ਦੀ ਪਰਮਾਣੂ ਜੰਗ ਵਿਰੋਧੀ ਵਚਨਬੱਧਤਾ, ਸਿਡਨੀ ਵਿੱਚ ਅੱਤਵਾਦ ਵਿਰੋਧੀ ਛਾਪੇ ਅਤੇ ਆਸਟ੍ਰੇਲੀਆ ਦੀ ਪਹਿਲੀ ਵਜ਼ਨ ਘਟਾਉਣ ਵਾਲੀ ਗੋਲੀ ਚਰਚਾ ਵਿੱਚ

NOV 20, 20264 MIN

Description

ਚੀਨ ਵਿੱਚ ਹੋਏ APEC ਸੰਮੇਲਨ ਦੌਰਾਨ ਅਮਰੀਕਾ, ਚੀਨ ਅਤੇ ਰੂਸ ਦੇ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਪਰਮਾਣੂ ਜੰਗ ਕਦੇ ਨਹੀਂ ਲੜੀ ਜਾਣੀ ਚਾਹੀਦੀ। ਇਸੇ ਦੌਰਾਨ ਪੱਛਮੀ ਸਿਡਨੀ ਵਿੱਚ ਅੱਤਵਾਦ-ਰੋਧੀ ਕਾਰਵਾਈ ਅਧੀਨ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ। ਆਸਟ੍ਰੇਲੀਆ ਵਿੱਚ ਪਹਿਲੀ ਵਾਰ ਵਜ਼ਨ ਘਟਾਉਣ ਵਾਲੀ ਗੋਲੀ ਵੇਚਣ ਲਈ ਉਪਲਬਧ ਹੋਈ ਹੈ, ਜਦਕਿ ਨਿਊਜ਼ੀਲੈਂਡ ਵਿੱਚ ਚੋਣ ਪ੍ਰਣਾਲੀ ਦੀ ਸਮੀਖਿਆ ਦੀ ਮੰਗ ਤੇਜ਼ ਹੋ ਰਹੀ ਹੈ। ਭਾਰਤ ਵਿੱਚ ਜਸਟਿਸ ਯਸ਼ਵੰਤ ਵਰਮਾ ਨੇ ਆਪਣੇ ਅਸਤੀਫ਼ੇ ਮਗਰੋਂ ਉਨ੍ਹਾਂ ਵਿਰੁੱਧ ਚੱਲ ਰਹੀ ਹਟਾਉਣ ਦੀ ਕਾਰਵਾਈ ਨੂੰ ਬੇਮਾਇਨਾ ਕਰਾਰ ਦਿੱਤਾ ਹੈ। ਇਹ ਅਤੇ ਦੇਸ਼ ਵਿਦੇਸ਼ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast