SBS Punjabi - ਐਸ ਬੀ ਐਸ ਪੰਜਾਬੀ

SBS

Details

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Recent Episodes

OCT 21, 2026
ਆਸਟ੍ਰੇਲੀਆਈ ਕ੍ਰਿਕਟ ਦੇ ਚੜ੍ਹਦੇ ਸਿਤਾਰੇ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਹਰਜਸ ਸਿੰਘ
ਹਰਜਸ ਸਿੰਘ, ਉਹ ਨੌਜਵਾਨ ਜਿਸ ਨੇ ਪਿਛਲੇ ਸਾਲ ਸਿਡਨੀ ਦੇ ਇੱਕ 'ਫਸਟ-ਗ੍ਰੇਡ' ਮੈਚ ਵਿੱਚ 35 ਛੱਕੇ ਲਗਾ ਕੇ ਸੁਰਖੀਆਂ ਬਟੋਰੀਆਂ ਸਨ, ਹੁਣ Adelaide Strikers ਲਈ ਖੇਡਣ ਨੂੰ ਤਿਆਰ ਹਨ। 21 ਸਾਲਾ ਸਿੰਘ, ਆਸਟ੍ਰੇਲੀਆ ਦੀ ਉਸ ਅੰਡਰ-19 ਟੀਮ ਦਾ ਹਿੱਸਾ ਹਨ ਜਿਸ ਨੇ ਲਗਭਗ ਤਿੰਨ ਸਾਲ ਪਹਿਲਾਂ ਵਿਸ਼ਵ ਕੱਪ ਜਿੱਤਿਆ ਸੀ। ਸਿੰਘ ਪਿਛਲੇ ਸੀਜ਼ਨ ਵਿੱਚ 'Sydney Sixers' ਦੀ ਟੀਮ ਵਿੱਚ ਸ਼ਾਮਲ ਸੀ, ਪਰ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹੁਣ ਉਹ ਇੰਗਲੈਂਡ ਦੇ ਸਾਬਕਾ ਕਪਤਾਨ ਬੇਨ ਸਟੋਕਸ, ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ ਦੇ ਨਾਲ ਮਿਲ ਕੇ Adelaide Strikers ਲਈ ਖੇਡਣਗੇ। ਸੁਣੋ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਨਾਲ ਉਨ੍ਹਾਂ ਦੇ ਕ੍ਰਿਕਟ ਸਫ਼ਰ ਅਤੇ ਭਵਿੱਖੀ ਟੀਚਿਆਂ ਬਾਰੇ ਇਹ ਖ਼ਾਸ ਗੱਲਬਾਤ। #sbsaudiopodcast
17 MIN
OCT 21, 2026
ਖ਼ਬਰਨਾਮਾ: ਹੈਲਨ ਹੇਨਜ਼ ਮਾਮਲੇ ਤੋਂ ਲੈ ਕੇ AI ਅਤੇ ਭਾਈਚਾਰਕ ਸੁਰੱਖਿਆ ਤੱਕ, ਆਸਟ੍ਰੇਲੀਆ ਅਤੇ ਭਾਰਤ ਦੀਆਂ ਅਹਿਮ ਖ਼ਬਰਾਂ
ਵਿਕਟੋਰੀਆ ਦੀ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ 43 ਸਾਲਾ ਬ੍ਰੈਂਡਨ ਨੁਜੈਂਟ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਿਸ ਕਤਲ ਦੀ ਕੋਸ਼ਿਸ਼ ਸਮੇਤ ਹੋਰ ਦੋਸ਼ਾਂ ਦੀ ਸੰਭਾਵਨਾ ਵੀ ਖੰਗਾਲ ਰਹੀ ਹੈ। ਇਸ ਦਰਮਿਆਨ, ਸੰਸਦ ਮੈਂਬਰਾਂ ਦੀ ਸੁਰੱਖਿਆ, AI ਦੇ ਦੁਰਵਰਤੋਂ, ਦੂਰ-ਦਰਾਜ਼ ਭਾਈਚਾਰਿਆਂ ਵਿੱਚ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਸੇਵਾਵਾਂ ਦੀ ਘਾਟ ਅਤੇ ਆਸਟ੍ਰੇਲੀਆ-ਪਾਪੂਆ ਨਿਊ ਗਿਨੀ ਰੱਖਿਆ ਸਹਿਯੋਗ ਵੀ ਚਰਚਾ ਵਿੱਚ ਹਨ। ਭਾਰਤ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਰੋਕੇ ਜਾਣ ਦੇ ਦਾਅਵਿਆਂ ਨੇ ਸਿਆਸੀ ਤਕਰਾਰ ਨੂੰ ਜਨਮ ਦਿੱਤਾ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ। #sbsaudiopodcast
5 MIN